Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005378045
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 2 (Storage Devices)

ਪਾਠ - 2
ਸਟੋਰੇਜ ਡਿਵਾਇਸਿਜ਼

ਅਭਿਆਸ (Exercise)


4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਪ੍ਰਾਇਮਰੀ ਮੈਮਰੀ ਦੀਆਂ ਦੋ ਕਿਸਮਾਂ ਦੇ ਨਾਮ ਦੱਸੋ।
  2. ਉੱਤਰ:- ਪ੍ਰਾਇਮਰੀ ਮੈਮਰੀ ਦੀਆਂ ਦੋ ਕਿਸਮਾਂ ਹੇਠ ਲਿਖੇ ਅਨੁਸਾਰ ਹਨ: -
    1. ਰੈਮ (ਰੈਂਡਮ ਐਕਸੈੱਸ ਮੈਮਰੀ)
    2. ਰੋਮ (ਰੀਡ ਓਨਲੀ ਮੈਮਰੀ)
  3. ਚਾਰ ਸਟੋਰੇਜ ਉਪਕਰਨਾਂ ਦੇ ਨਾਮ ਦੱਸੋ।
  4. ਉੱਤਰ:- ਚਾਰ ਸਟੋਰੇਜ ਉਪਕਰਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. ਹਾਰਡ ਡਿਸਕ
    2. ਫਲੌਪੀ ਡਿਸਕ
    3. ਸੀ.ਡੀ. (ਕੰਪੈਕਟ ਡਿਸਕ)
    4. ਡੀ.ਵੀ.ਵੀ. (ਡਿਜੀਟਲ ਵਰਸਟਾਈਲ ਡਿਸਕ)
  5. RAM ਅਤੇ ROM ਵਿੱਚ ਕੀ ਫਰਕ ਹੈ?
  6. ਉੱਤਰ:- RAM (ਰੈਮ) ਅਤੇ ROM (ਰੋਮ) ਪ੍ਰਾਇਮਰੀ ਮੈਮਰੀ ਦੀਆਂ ਦੋ ਕਿਸਮਾਂ ਹਨ। ਇਹਨਾਂ ਵਿੱਚ ਅੰਤਰ ਹੇਠਾਂ ਦਿੱਤੇ ਅਨੁਸਾਰ ਹੈ: -
    RAM (ਰੈਮ)ROM (ਰੋਮ)
    1. ਰੈਮ ਦਾ ਪੂਰਾ ਨਾਮ ਹੈ ਰੈਂਡਮ ਐਕਸੈੱਸ ਮੈਮਰੀ। 1.ਰੋਮ ਦਾ ਪੂਰਾ ਨਾਮ ਹੈ, ਰੀਡ ਓਨਲੀ ਮੈਮਰੀ।
    2. ਇਸ ਵਿੱਚ ਡਾਟੇ ਨੂੰ ਪੜ੍ਹਿਆ ਅਤੇ ਲਿਖਿਆ ਜਾ ਸਕਦਾ ਹੈ। 2. ਇਸ ਵਿੱਚ ਡਾਟੇ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ।
    3. ਇਹ ਆਰਜ਼ੀ ਸਟੋਰੇਜ ਹੈ ਮਤਲਬ ਬਿਜਲੀ ਬੰਦ ਕਰਨ ਤੇ ਇਸ ਵਿੱਚ ਸਟੋਰ ਡਾਟਾ ਨਸ਼ਟ ਹੋ ਜਾਂਦਾ ਹੈ।3.ਇਹ ਸਥਾਈ ਹੈ, ਭਾਵ ਬਿਜਲੀ ਬੰਦ ਹੋਣ ਤੇ ਵੀ ਇਸ ਵਿੱਚ ਪਿਆ ਡਾਟਾ ਨਸ਼ਟ ਨਹੀਂ ਹੁੰਦਾ।
  7. ਸੈਕੰਡਰੀ ਮੈਮਰੀ ਕੀ ਹੁੰਦੀ ਹੈ?
  8. ਉੱਤਰ:- ਸੈਕੰਡਰੀ ਮੈਮਰੀ - ਇਹ ਮੈਮਰੀ ਦੀ ਇੱਕ ਕਿਸਮ ਹੈ ਜੋ ਆਮ ਤੌਰ ਤੇ ਵੱਡੇ ਡਾਟੇ ਨੂੰ ਸਥਾਈ ਰੂਪ ਵਿੱਚ ਸਟੋਰ ਕਰਨ ਵਿੱਚ ਸਮਰੱਥ ਹੁੰਦੀ ਹੈ। ਇਸ ਦੀ ਸਟੋਰੇਜ ਸਮਰੱਥਾ ਪ੍ਰਾਇਮਰੀ ਮੈਮਰੀ ਨਾਲੋਂ ਭਾਵੇਂ ਜ਼ਿਆਦਾ ਹੁੰਦੀ ਹੈ, ਪਰ ਇਹ ਪ੍ਰਾਇਮਰੀ ਮੈਮਰੀ ਨਾਲੋਂ ਧੀਮੀ ਅਤੇ ਸਸਤੀ ਹੁੰਦੀ ਹੈ। ਇਸ ਨੂੰ ਪ੍ਰੋਸੈਸਰ ਨਾਲ ਸਿੱਧਾ ਨਹੀਂ ਜੋੜਿਆ ਜਾ ਸਕਦਾ। ਇਸ ਦੀਆਂ ਉਦਾਹਰਣਾਂ ਹਨ:- ਹਾਰਡ ਡਿਸਕ, ਪੈਨ ਡਰਾਈਵ, ਮੈਮਰੀ ਕਾਰਡ, ਡੀ.ਵੀ.ਵੀ. ਆਦਿ।
  9. ਫਲੌਪੀ ਡਿਸਕ ਕੀ ਹੁੰਦੀ ਹੈ?
  10. ਉੱਤਰ:- ਫਲੌਪੀ ਡਿਸਕ - ਇਹ ਇੱਕ ਸੈਕੰਡਰੀ ਮੈਮਰੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਲਿਜਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਗੋਲਾਕਾਰ ਪਲਾਸਟਿਕ ਦੀ ਪਲੇਟ ਹੁੰਦੀ ਹੈ ਜਿਸ ਦੇ ਦੋਵਾਂ ਪਾਸਿਆ ਤੇ ਚੁੰਬਕੀ ਤੱਤ ਲੱਗਿਆ ਹੁੰਦਾ ਹੈ ਅਤੇ ਇਸ ਉੱਪਰ ਜੈਕਿਟ ਰੂਪੀ ਕਵਰ ਚੜ੍ਹਿਆ ਹੁੰਦਾ ਹੈ। ਅੱਜ ਕਲ੍ਹ ਵਰਤੀ ਜਾਣ ਵਾਲੀ ਫਲੌਪੀ ਦਾ ਆਕਾਰ 3.5 ਇੰਚ ਅਤੇ ਸਟੋਰੇਜ ਸਮਰੱਥਾ 1.44 ਮੈਗਾ ਬਾਈਟ ਹੁੰਦੀ ਹੈ।
  11. ਸੀ.ਡੀ. ਬਾਰੇ ਜਾਣਕਾਰੀ ਦਿਉ।
  12. ਉੱਤਰ:- ਸੀ.ਡੀ. ਦਾ ਪੂਰਾ ਨਾਮ ਕੰਪੈਕਟ ਡਿਸਕ ਹੈ। ਇਹ ਇੱਕ ਸੈਕੰਡਰੀ ਮੈਮਰੀ ਹੈ ਜੋ ਗੋਲਾਕਾਰ ਪਲੇਟ ਦੀ ਤਰ੍ਹਾਂ ਹੁੰਦੀ ਹੈ। ਇਸ ਦੇ ਦੋਵਾਂ ਪਾਸਿਆਂ ਵਿੱਚੋਂ ਸ਼ੀਸ਼ੇ ਦੀ ਤਰ੍ਹਾਂ ਚਮਕਦਾਰ ਪਾਸੇ 'ਤੇ ਸੂਚਨਾ ਸਟੋਰ ਕੀਤੀ ਜਾਂਦੀ ਹੈ। ਸੂਚਨਾ ਨੂੰ ਸਟੋਰ ਅਤੇ ਪੜ੍ਹਨ ਲਈ ਲੇਜ਼ਰ ਬੀਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਸਟੋਰੇਜ ਸਮਰੱਥਾ 700 ਮੈਗਾ ਬਾਈਟ ਹੁੰਦੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ: -
    1. ਸੀ.ਡੀ. ਰੋਮ (C.D. ROM) - ਕੰਪੈਕਟ ਡਿਸਕ ਰੀਡ ਓਨਲੀ ਮੈਮਰੀ
    2. ਸੀ.ਡੀ. ਰੀਡ ਐਂਡ ਰਾਈਡ (C.D. RW) - ਕੰਪੈਕਟ ਡਿਸਕ ਰੀ-ਰਾਈਟੇਬਲ
  13. ਡੀ.ਵੀ.ਡੀ. ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ।
  14. ਉੱਤਰ:- ਡੀ.ਵੀ.ਡੀ. ਦਾ ਪੂਰਾ ਨਾਮ ਡਿਜ਼ੀਟਲ ਵਰਸੇਟਾਈਲ ਡਿਸਕ ਹੈ। ਇਹ ਸੀ.ਡੀ. ਦੀ ਤਰ੍ਹਾਂ ਹੀ ਹੁੰਦੀ ਹੈ ਪਰ ਇਸ ਦੀ ਸਟੋਰੇਜ ਸਮਰੱਥਾ ਸੀ.ਡੀ. ਨਾਲੋਂ ਜ਼ਿਆਦਾ ਹੁੰਦੀ ਹੈ। ਆਮ ਵਰਤੀ ਜਾਣ ਵਾਲੀ ਡੀ.ਵੀ.ਡੀ. ਦੀ ਸਟੋਰੇਜ਼ ਸਮਰੱਥਾ 4.7 ਗੀਗਾ ਬਾਈਟ ਹੂੰਦੀ ਹੈ, ਪਰ ਅੱਜ ਕਲ੍ਹ ਬਾਜ਼ਾਰ ਵਿੱਚ ਇਸ ਤੋਂ ਵੱਧ ਸਮਰੱਥਾ ਵਾਲੀ ਡੀ.ਵੀ.ਡੀ. ਵੀ ਉਪਲੱਬਧ ਹੈ। ਇਹ ਆਮ ਤੌਰ ਤੇ ਹਰ ਤਰ੍ਹਾਂ ਦਾ ਡਾਟਾ ਜਿਵੇਂ ਕਿ ਪ੍ਰੈਜ਼ਨਟੇਸ਼ਨ, ਚਿੱਤਰ, ਵੀਡਿਓ, ਆਵਾਜ਼ਾਂ ਆਦਿ ਸਟੋਰ ਕਰਨ ਲਈ ਵਰਤੀ ਜਾਂਦੀ ਹੈ।

SmartStudies.in © 2012-2023